A beloved approaching across spring hills as a woman waits beside lilies and flowering vines

ਸਰੇਸ਼ਟ ਗੀਤ 2

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਪ੍ਰੇਮੀ ਸੋਸਨ, ਫਲ, ਛਾਂ ਤੇ ਪਿਆਰ ਦੀ ਦਾਅਵਤ ਦੀਆਂ ਤਸਵੀਰਾਂ ਰਾਹੀਂ ਇੱਕ ਦੂਜੇ ਵਿੱਚ ਖੁਸ਼ ਹੁੰਦੇ ਹਨ। ਪ੍ਰੇਮੀ ਪਹਾੜੀਆਂ ਤੋਂ ਆਉਂਦਾ ਤੇ ਉਸ ਨੂੰ ਬਸੰਤ ਦੀ ਨਵੀਨੀਕਰਨ ਵਿੱਚ ਬੁਲਾਉਂਦਾ ਹੈ। ਉਹਨਾਂ ਦੇ ਕੋਮਲ ਅੰਗੂਰੀ ਬਾਗ਼ ਨੂੰ ਛੋਟੀਆਂ ਲੂੰਬੜੀਆਂ ਤੋਂ ਰਾਖੀ ਚਾਹੀਦੀ ਜਦਕਿ ਇੱਛਾ ਆਪਣੇ ਢੁਕਵੇਂ ਸਮੇਂ ਦੀ ਉਡੀਕ ਕਰਦੀ ਹੈ।
ਬਸੰਤਸੱਦਾਆਪਸੀ ਸੰਬੰਧਧੀਰਜਰੱਖਿਆ
1ਮੈਂ ਸ਼ਾਰੋਨ ਦਾ ਗੁਲਾਬ ਅਤੇ ਵਾਦੀਆਂ ਦਾ ਸੋਸਨ ਹਾਂ।
2ਜਿਵੇਂ ਸੋਸਨ ਝਾੜੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।
3ਜਿਵੇਂ ਸੇਬ ਦਾ ਰੁੱਖ ਬਣ ਦੇ ਰੁੱਖਾਂ ਦੇ ਵਿਚਕਾਰ ਹੈ, ਉਸੇ ਤਰ੍ਹਾਂ ਹੀ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। ਮੈਂ ਵੱਡੀ ਚਾਅ ਨਾਲ ਉਸ ਦੀ ਛਾਂ ਵਿੱਚ ਬੈਠੀ ਸੀ, ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।
4ਉਹ ਮੈਨੂੰ ਦਾਵਤ-ਖਾਨੇ ਵਿੱਚ ਲੈ ਆਇਆ, ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।
5ਮੈਨੂੰ ਸੌਗੀ ਨਾਲ ਸਹਾਰਾ ਦਿਓ, ਸੇਬਾਂ ਨਾਲ ਮੈਨੂੰ ਤਰੋਤਾਜ਼ਾ ਕਰੋ, ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।
6ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ!
7ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੱਕ ਉਸ ਨੂੰ ਆਪ ਨਾ ਭਾਵੇ!
8ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ! ਵੇਖੋ, ਉਹ ਆ ਰਿਹਾ ਹੈ, ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ!
9ਮੇਰਾ ਪ੍ਰੇਮੀ ਚਿਕਾਰੇ ਜਾਂ ਜੁਆਨ ਹਿਰਨ ਵਾਂਗੂੰ ਹੈ! ਵੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਉਹ ਤਾਕੀਆਂ ਵਿੱਚੋਂ ਦੀ ਝਾਕਦਾ ਅਤੇ ਝਰੋਖਿਆਂ ਵਿੱਚੋਂ ਤੱਕਦਾ ਹੈ!
10ਮੇਰੇ ਪ੍ਰੇਮੀ ਨੇ ਮੈਨੂੰ ਉੱਤਰ ਦੇ ਕੇ ਆਖਿਆ, ਵਰ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ,
11ਕਿਉਂ ਜੋ ਵੇਖ, ਸਰਦੀਆਂ ਲੰਘ ਗਈਆਂ ਹਨ, ਮੀਂਹ ਵੀ ਪੈ ਕੇ ਚਲਾ ਗਿਆ ਹੈ,
12ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ, ਗਾਉਣ ਦਾ ਸਮਾਂ ਆ ਗਿਆ ਹੈ ਅਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ।
13ਹੰਜ਼ੀਰ ਆਪਣੇ ਫਲ ਪਕਾਉਂਦੀ ਹੈ, ਅੰਗੂਰ ਫਲ ਰਹੇ ਹਨ, ਉਹ ਆਪਣੀ ਸੁਗੰਧ ਦਿੰਦੇ ਹਨ, ਹੇ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ!
14ਹੇ ਮੇਰੀਏ ਕਬੂਤਰੀਏ, ਜਿਹੜੀ ਚੱਟਾਨ ਦੀਆਂ ਦਰਾਰਾਂ ਵਿੱਚ, ਢਲਾਣ ਦੇ ਓਹਲੇ ਵਿੱਚ ਹੈ, ਮੈਨੂੰ ਆਪਣਾ ਚਿਹਰਾ ਵਿਖਾ, ਮੈਨੂੰ ਆਪਣੀ ਅਵਾਜ਼ ਸੁਣਾ ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ।
15ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ, ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ, ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ।
16ਮੇਰਾ ਬਾਲਮ ਮੇਰਾ ਹੈ ਅਤੇ ਮੈਂ ਉਸ ਦੀ ਹਾਂ, ਉਹ ਸੋਸਨਾਂ ਵਿੱਚ ਚਾਰਦਾ ਹੈ।
17ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, ਤਦ ਤੱਕ ਹੇ ਮੇਰੇ ਬਾਲਮ, ਮੁੜ ਤੇ ਚਿਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.