Immense storm waves crash below a steadfast Jerusalem sanctuary as priests watch from high rock

ਜ਼ਬੂਰ 93

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 93 ਗਰਜਦੇ ਸਮੁੰਦਰਾਂ ਤੋਂ ਵੱਧ ਸ਼ਕਤੀਸ਼ਾਲੀ ਮਹਿਮਾਵਾਨ ਰਾਜ ਦਾ ਐਲਾਨ ਕਰਦਾ ਹੈ। ਸੰਸਾਰ ਪੱਕਾ ਖੜ੍ਹਦਾ, ਪੁਰਾਣਾ ਅਧਿਕਾਰ ਅਹਿੱਲ ਰਹਿੰਦਾ, ਭਰੋਸੇਯੋਗ ਹੁਕਮ ਟਿਕਦੇ, ਤੇ ਪਵਿੱਤਰਤਾ ਉਪਾਸਨਾ ਦੇ ਘਰ ਨੂੰ ਸਹੀ ਤਰ੍ਹਾਂ ਚਿੰਨ੍ਹਿਤ ਕਰਦੀ ਹੈ।
ਪ੍ਰਭੁਸੱਤਾਮਹਿਮਾਸਥਿਰਤਾਪਵਿੱਤਰਤਾ
1ਯਹੋਵਾਹ ਰਾਜ ਕਰਦਾ ਹੈ ਉਸ ਨੇ ਪਰਤਾਪ ਦਾ ਪਹਿਰਾਵਾ ਪਹਿਨਿਆ ਹੋਇਆ ਹੈ, ਯਹੋਵਾਹ ਨੇ ਪਹਿਰਾਵਾ ਪਹਿਨਿਆ ਹੋਇਆ ਹੈ, ਉਸ ਨੇ ਬਲ ਨਾਲ ਕਮਰ ਕੱਸੀ ਹੋਈ ਹੈ, ਤਾਂ ਹੀ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ।
2ਤੇਰੀ ਰਾਜ ਗੱਦੀ ਆਦ ਤੋਂ ਕਾਇਮ ਹੈ, ਅਨਾਦੀ ਕਾਲ ਤੋਂ ਤੂੰ ਹੀ ਹੈਂ।
3ਹੜ੍ਹਾਂ ਨੇ ਸ਼ੋਰ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਗਰਜਦੇ ਹਨ!
4ਬਹੁਤਿਆਂ ਪਾਣੀਆਂ ਦੇ ਸ਼ੋਰ ਨਾਲੋਂ, ਹਾਂ ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, ਯਹੋਵਾਹ ਉਚਿਆਈ ਵਿੱਚ ਤੇਜਵਾਨ ਹੈ।
5ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ, ਹੇ ਯਹੋਵਾਹ, ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.