
ਜ਼ਬੂਰ 70
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 70 ਸੰਕਟ ਨੂੰ ਤੁਰੰਤ ਅਪੀਲ ਵਿੱਚ ਸੰਖੇਪ ਕਰਦਾ ਹੈ: ਮਦਦ ਲਈ ਜਲਦੀ ਆਓ। ਬੇਨਤੀ ਕਰਨ ਵਾਲਾ ਮੰਗਦਾ ਹੈ ਦੁਰਭਾਵਨਾ ਭਰੇ ਪਿੱਛਾ ਕਰਨ ਵਾਲੇ ਮੁੜਨ, ਭਾਲਣ ਵਾਲੇ ਖੁਸ਼ ਹੋਣ, ਤੇ ਹਰ ਉਹ ਜੋ ਮੁਕਤੀ ਨੂੰ ਪਿਆਰ ਕਰਦਾ ਲਗਾਤਾਰ ਪਰਮੇਸ਼ੁਰ ਦੀ ਵਡਿਆਈ ਕਰੇ ਜਦਕਿ ਗ਼ਰੀਬ ਹਾਲੇ ਛੁਟਕਾਰੇ ਦੀ ਉਡੀਕ ਕਰਦੇ ਹਨ।
ਜ਼ਰੂਰੀਪਣਛੁਟਕਾਰਾਨਿਮਰਤਾਖੁਸ਼ੀ
1ਹੇ ਪਰਮੇਸ਼ੁਰ, ਮੇਰੇ ਛੁਟਕਾਰੇ ਦੇ ਲਈ, ਹੇ ਯਹੋਵਾਹ, ਮੇਰੀ ਸਹਾਇਤਾ ਦੇ ਲਈ ਛੇਤੀ ਕਰ!
2ਜਿਹੜੇ ਮੇਰੀ ਜਾਨ ਦੇ ਗਾਹਕ ਹਨ, ਓਹ ਲੱਜਿਆਵਾਨ ਹੋਣ ਅਤੇ ਘਬਰਾ ਜਾਣ, ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਪਿਛਾਂਹ ਹਟਾਏ ਜਾਣ ਤੇ ਸ਼ਰਮਿੰਦੇ ਹੋਣ!
3ਜਿਹੜੇ “ਆਹਾ, ਆਹਾ!” ਆਖਦੇ ਹਨ, ਓਹ ਆਪਣੀ ਲਾਜ ਦੇ ਮਾਰੇ ਪਿਛਾਂਹ ਹਟ ਜਾਣ!
4ਜਿੰਨੇ ਤੇਰੇ ਖੋਜ਼ੀ ਹਨ ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, ਓਹ ਸਦਾ ਆਖਦੇ ਰਹਿਣ ਕਿ ਪਰਮੇਸ਼ੁਰ ਦੀ ਵਡਿਆਈ ਹੋਵੇ!
5ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ, ਹੇ ਪਰਮੇਸ਼ੁਰ, ਮੇਰੇ ਲਈ ਛੇਤੀ ਕਰ, ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, ਹੇ ਯਹੋਵਾਹ, ਢਿੱਲ ਨਾ ਲਾ!।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.