
ਜ਼ਬੂਰ 150
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 150 ਸੰਘਣੀ, ਬੇਰੋਕ ਉਸਤਤ ਨਾਲ ਜ਼ਬੂਰਾਂ ਦੀ ਪੋਥੀ ਪੂਰੀ ਕਰਦਾ ਹੈ। ਅਸਥਾਨ ਤੇ ਅਸਮਾਨ, ਮਹਾਨ ਕੰਮ ਤੇ ਅਦੁੱਤੀ ਮਹਾਨਤਾ, ਤੁਰ੍ਹੀ ਤੇ ਤਾਰਾਂ, ਲੈਅ ਤੇ ਝਾਂਜ, ਨਾਚ ਤੇ ਹਰ ਸਾਹ ਲੈਂਦਾ ਜੀਵ ਇੱਕ ਆਖ਼ਰੀ ਸਮੂਹ ਬਣਾਉਂਦੇ ਹਨ।
ਉਸਤਤਸੰਗੀਤਅਸਥਾਨਸ੍ਰਿਸ਼ਟੀ
1ਹਲਲੂਯਾਹ! ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ!
2ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਿਅੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ!
3ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ,
4ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ!
5ਸਪੱਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ!
6ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.