
ਜ਼ਬੂਰ 15
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 15 ਦੱਸਦਾ ਹੈ ਕੌਣ ਪਵਿੱਤਰਤਾ ਦੇ ਨੇੜੇ ਵੱਸ ਸਕਦਾ, ਜੋੜੇ ਚਰਿੱਤਰ ਦੀ ਤਸਵੀਰ ਰਾਹੀਂ। ਸੱਚੀ ਬੋਲੀ, ਗੁਆਂਢੀ ਦੇਖਭਾਲ, ਵਿੱਤੀ ਇਮਾਨਦਾਰੀ ਤੇ ਪੱਕੇ ਵਾਅਦੇ ਉਪਾਸਨਾ ਨੂੰ ਸਾਧਾਰਨ ਸੰਬੰਧਾਂ ਤੇ ਜਨਤਕ ਵਰਤਾਓ ਵਿੱਚ ਦਿਖਦਾ ਬਣਾਉਂਦੇ ਹਨ।
ਇਮਾਨਦਾਰੀਉਪਾਸਨਾਸੱਚਾਈਗੁਆਂਢੀ ਪਿਆਰ
1ਹੇ ਯਹੋਵਾਹ, ਤੇਰੇ ਡੇਰੇ ਵਿੱਚ ਕੌਣ ਰਹਿ ਸਕੇਗਾ? ਤੇਰੇ ਪਵਿੱਤਰ ਪਰਬਤ ਉੱਤੇ ਕੌਣ ਵੱਸੇਗਾ?
2ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ,
3ਉਹ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ, ਨਾ ਆਪਣੇ ਸਾਥੀ ਦਾ ਬੁਰਾ ਕਰਦਾ, ਅਤੇ ਨਾ ਆਪਣੇ ਗੁਆਂਢੀ ਨੂੰ ਉਲਾਹਮਾ ਦਿੰਦਾ ਹੈ।
4ਜਿਸ ਦੀਆਂ ਅੱਖਾਂ ਵਿੱਚ ਨਿਕੰਮਾ ਮਨੁੱਖ ਤੁੱਛ ਹੈ, ਪਰ ਯਹੋਵਾਹ ਤੋਂ ਭੈਅ ਮੰਨਣ ਵਾਲਿਆਂ ਦਾ ਆਦਰ ਕਰਦਾ ਹੈ। ਜਿਹੜਾ ਸਹੁੰ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ,
5ਉਹ ਜਿਹੜਾ ਵਿਆਜ ਦੇ ਲਈ ਆਪਣਾ ਪੈਸਾ ਨਹੀਂ ਦਿੰਦਾ, ਅਤੇ ਨਾ ਨਿਰਦੋਸ਼ ਦੇ ਵਿਰੁੱਧ ਰਿਸ਼ਵਤ ਲੈਂਦਾ ਹੈ, ਜਿਹੜਾ ਅਜਿਹਾ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.