
ਜ਼ਬੂਰ 131
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 131 ਹੰਕਾਰ, ਵੱਡੀ ਲਾਲਸਾ ਤੇ ਬੇਚੈਨ ਇੱਛਾ ਨੂੰ ਸ਼ਾਂਤ ਨਿਰਭਰਤਾ ਲਈ ਰੱਦ ਕਰਦਾ ਹੈ। ਬੋਲਣ ਵਾਲੇ ਦਾ ਅੰਦਰੂਨੀ ਜੀਵਨ ਦੁੱਧ ਛੁਡਾਏ ਬੱਚੇ ਵਾਂਗ ਬਣਦਾ ਜੋ ਆਪਣੀ ਮਾਂ ਨਾਲ ਸ਼ਾਂਤੀ ਨਾਲ ਅਰਾਮ ਕਰਦਾ, ਭਾਈਚਾਰੇ ਨੂੰ ਸਥਾਈ ਆਸ ਵੱਲ ਬੁਲਾਉਂਦੇ ਹੋਏ।
ਨਿਮਰਤਾਸੰਤੁਸ਼ਟੀਭਰੋਸਾਆਸ
1ਹੇ ਯਹੋਵਾਹ, ਮੇਰਾ ਦਿਲ ਹੰਕਾਰੀ ਨਹੀਂ, ਨਾ ਮੇਰੀਆਂ ਅੱਖਾਂ ਘਮੰਡ ਨਾਲ ਭਰੀਆਂ ਹਨ, ਅਤੇ ਜਿਹੜੀਆਂ ਗੱਲਾਂ ਮੇਰੇ ਲਈ ਵੱਡੀਆਂ ਅਤੇ ਅਚਰਜ਼ ਸਨ, ਮੈਂ ਉਨ੍ਹਾਂ ਵਿੱਚ ਦਖ਼ਲ ਨਹੀਂ ਦਿੰਦਾ।
2ਨਿਸੰਗ ਮੈਂ ਆਪਣੀ ਜਾਨ ਨੂੰ ਸ਼ਾਂਤ ਅਤੇ ਚੁੱਪ ਕਰਾ ਲਿਆ ਹੈ, ਜਿਵੇਂ ਦੁੱਧ ਛੁਡਾਇਆ ਹੋਇਆ ਬਾਲਕ ਆਪਣੀ ਮਾਂ ਦੇ ਨਾਲ ਹੈ, ਹਾਂ, ਤਿਵੇਂ ਹੀ ਦੁੱਧ ਛੁਡਾਏ ਹੋਏ ਬਾਲਕ ਵਾਂਗੂੰ ਮੇਰੀ ਜਾਨ ਮੇਰੇ ਅੰਦਰ ਹੈ।
3ਹੇ ਇਸਰਾਏਲ, ਯਹੋਵਾਹ ਉੱਤੇ ਆਸ ਰੱਖ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.