Servants watch their master's hands while weary pilgrims outside lift their eyes toward the sanctuary

ਜ਼ਬੂਰ 123

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 123 ਉੱਪਰ ਮੁੜਦਾ ਹੈ ਸੇਵਕਾਂ ਦੇ ਧਿਆਨ ਨਾਲ ਜੋ ਮਾਲਕ ਦੇ ਹੱਥ ਵੇਖਦੇ ਹਨ। ਮਖੌਲ ਤੇ ਹੰਕਾਰੀ ਨਫ਼ਰਤ ਨਾਲ ਭਰਿਆ ਥੱਕਿਆ ਭਾਈਚਾਰਾ ਲੋੜੀਂਦੀ ਦਯਾ ਲਈ ਨਿਮਰਤਾ, ਧਿਆਨ ਤੇ ਲਗਨ ਨਾਲ ਉਡੀਕਦਾ ਹੈ।
ਦਯਾਨਿਰਭਰਤਾਨਫ਼ਰਤਪ੍ਰਾਰਥਨਾ
1ਹੇ ਸਵਰਗ ਵਿੱਚ ਬਿਰਾਜਮਾਨ, ਯਹੋਵਾਹ, ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ!
2ਵੇਖ, ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, ਅਤੇ ਦਾਸੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥ ਵੱਲ ਲੱਗੀਆਂ ਰਹਿੰਦੀਆਂ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਲੱਗੀਆਂ ਰਹਿਣਗੀਆਂ, ਜਦ ਤੱਕ ਉਹ ਸਾਡੇ ਉੱਤੇ ਤਰਸ ਨਾ ਖਾਵੇ।
3ਸਾਡੇ ਉੱਤੇ ਤਰਸ ਖਾ, ਹੇ ਯਹੋਵਾਹ, ਸਾਡੇ ਉੱਤੇ ਤਰਸ ਖਾ, ਅਸੀਂ ਤਾਂ ਨਿਰਾਦਰੀ ਨਾਲ ਬਹੁਤ ਹੀ ਭਰ ਗਏ ਹਾਂ!
4ਸਾਡੀ ਜਾਨ ਸੁਖੀ ਲੋਕਾਂ ਦੇ ਠੱਠਿਆਂ ਤੋਂ ਅਤੇ ਹੰਕਾਰੀਆਂ ਦੀ ਨਿਰਾਦਰੀ ਤੋਂ ਬਹੁਤ ਰੱਜ ਗਈ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.