A watchman guards families on a mountain road as night becomes dawn near distant Jerusalem

ਜ਼ਬੂਰ 121

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 121 ਯਾਤਰੀ ਦੀਆਂ ਅੱਖਾਂ ਪਰਬਤਾਂ ਤੋਂ ਪਰੇ ਸਿਰਜਣਹਾਰ ਤੇ ਰੱਖਿਅਕ ਵੱਲ ਚੁੱਕਦਾ ਹੈ ਜੋ ਕਦੇ ਨਹੀਂ ਸੌਂਦਾ। ਛਾਂ, ਧਿਆਨ ਭਰੀ ਹਾਜ਼ਰੀ ਤੇ ਪੂਰੀ ਰੱਖਿਆ ਹਰ ਕਦਮ, ਜਾਣ ਤੇ ਵਾਪਸੀ ਹੁਣ ਤੇ ਭਵਿੱਖ ਵਿੱਚ ਨਾਲ ਰਹਿੰਦੇ ਹਨ।
ਰੱਖਿਆਯਾਤਰਾਭਰੋਸਾਰੱਖਿਅਕ
1ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ?
2ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
3ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖ਼ਾ ਨਾ ਉਂਘਲਾਵੇਗਾ,
4ਵੇਖ, ਇਸਰਾਏਲ ਦਾ ਰਾਖ਼ਾ ਨਾ ਉਂਘਲਾਵੇਗਾ ਨਾ ਸੌਵੇਂਗਾ!
5ਯਹੋਵਾਹ ਤੇਰਾ ਰਾਖ਼ਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ।
6ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ।
7ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ।
8ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ!

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.