
ਜ਼ਬੂਰ 114
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 114 ਕੂਚ ਤੇ ਧਰਤੀ ਵਿੱਚ ਦਾਖ਼ਲੇ ਨੂੰ ਜੀਵੰਤ ਸ੍ਰਿਸ਼ਟੀ ਜਵਾਬ ਵਿੱਚ ਸੰਖੇਪ ਕਰਦਾ ਹੈ। ਸਮੁੰਦਰ ਤੇ ਯਰਦਨ ਪਿੱਛੇ ਹਟਦੇ, ਪਰਬਤ ਟੱਪਦੇ, ਤੇ ਪੱਥਰ ਪਾਣੀ ਬਣਦਾ ਉਸ ਹਾਜ਼ਰੀ ਸਾਹਮਣੇ ਜੋ ਗ਼ੁਲਾਮ ਲੋਕਾਂ ਨੂੰ ਅਸਥਾਨ ਵਿੱਚ ਬਦਲਦੀ ਹੈ।
ਕੂਚਸ੍ਰਿਸ਼ਟੀਆਜ਼ਾਦੀਹਾਜ਼ਰੀ
1ਜਦ ਇਸਰਾਏਲ ਮਿਸਰ ਵਿੱਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ,
2ਤਾਂ ਯਹੂਦਾਹ ਉਹ ਦਾ ਪਵਿੱਤਰ ਸਥਾਨ, ਇਸਰਾਏਲ ਉਹ ਦਾ ਰਾਜ ਹੋਇਆ।
3ਸਮੁੰਦਰ ਨੇ ਡਿੱਠਾ ਤੇ ਨੱਠਾ, ਯਰਦਨ ਉਲਟੀ ਵਗੀ!
4ਪਰਬਤ ਛੱਤ੍ਰਿਆਂ ਵਾਂਗੂੰ ਟੱਪਦੇ ਸਨ, ਪਹਾੜੀਆਂ ਲੇਲਿਆਂ ਵਾਂਗੂੰ।
5ਹੇ ਸਮੁੰਦਰ, ਤੈਨੂੰ ਕੀ ਹੋਇਆ ਕਿ ਤੂੰ ਨੱਠਦਾ ਹੈਂ? ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂ?
6ਹੇ ਪਹਾੜੋ, ਤੁਸੀਂ ਛੱਤ੍ਰਿਆਂ ਵਾਂਗੂੰ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗੂੰ ਕਿਉਂ ਟੱਪਦੇ ਹੋ?
7ਹੇ ਧਰਤੀ, ਪ੍ਰਭੂ ਦੇ ਹਜ਼ੂਰ, ਯਾਕੂਬ ਦੇ ਪਰਮੇਸ਼ੁਰ ਦੇ ਸਨਮੁਖ ਕੰਬ,
8ਜਿਸ ਨੇ ਚੱਟਾਨ ਨੂੰ ਪਾਣੀ ਦਾ ਛੰਭ, ਚਕਮਕ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.