Joyful families, musicians, shepherds, and harvest bearers enter Jerusalem's open gates together

ਜ਼ਬੂਰ 100

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 100 ਪੂਰੀ ਧਰਤੀ ਨੂੰ ਖੁਸ਼ੀ ਭਰੀ ਸੇਵਾ, ਆਨੰਦ ਭਰੇ ਗੀਤ ਤੇ ਧੰਨਵਾਦੀ ਅਸਥਾਨ ਵਿਹੜਿਆਂ ਵਿੱਚ ਬੁਲਾਉਂਦਾ ਹੈ। ਉਪਾਸਨਾ ਸਿਰਜਣਹਾਰ ਤੇ ਅਯਾਲੀ ਨਾਲ ਸੰਬੰਧ ਤੇ ਆਧਾਰਿਤ ਹੈ ਜਿਸ ਦੀ ਭਲਾਈ, ਵਫ਼ਾਦਾਰ ਪਿਆਰ ਤੇ ਵਫ਼ਾਦਾਰੀ ਹਰ ਪੀੜ੍ਹੀ ਰਾਹੀਂ ਟਿਕਦੀ ਹੈ।
ਧੰਨਵਾਦਖੁਸ਼ੀਸੰਬੰਧਵਫ਼ਾਦਾਰੀ
1ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਲਲਕਾਰੋ,
2ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ-ਜੈਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ।
3ਜਾਣ ਰੱਖੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ, ਉਸ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੀ ਜੂਹ ਦੀਆਂ ਭੇਡਾਂ ਹਾਂ।
4ਧੰਨਵਾਦ ਕਰਦੇ ਹੋਏ ਉਹ ਦੀ ਹੈਕਲ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ।
5ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੱਕ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.