
ਮਲਾਕੀ 4
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਆਉਂਦਾ ਦਿਨ ਹੰਕਾਰੀ ਦੁਸ਼ਟਤਾ ਵਿਰੁੱਧ ਭੱਠੀ ਵਾਂਗ ਬਲਦਾ, ਕੋਈ ਜੜ੍ਹ ਜਾਂ ਟਹਿਣੀ ਨਾ ਛੱਡਦੇ ਹੋਏ। ਪਰਮੇਸ਼ੁਰ ਦੇ ਨਾਮ ਦਾ ਭੈ ਮੰਨਣ ਵਾਲਿਆਂ ਲਈ, ਧਾਰਮਿਕਤਾ ਦਾ ਸੂਰਜ ਚੰਗਾਈ ਨਾਲ ਚੜ੍ਹਦਾ ਤੇ ਉਹ ਵੱਛਿਆਂ ਵਾਂਗ ਟੱਪਦੇ ਹਨ। ਪੋਥੀ ਮੂਸਾ ਨੂੰ ਯਾਦ ਕਰਦੇ ਤੇ ਮਾਪਿਆਂ ਤੇ ਬੱਚਿਆਂ ਵਿੱਚ ਸੁਲ੍ਹਾ ਲਈ ਏਲੀਯਾਹ ਦਾ ਵਾਅਦਾ ਕਰਦੇ ਹੋਏ ਖ਼ਤਮ ਹੁੰਦੀ ਹੈ।
ਯਹੋਵਾਹ ਦਾ ਦਿਨਚੰਗਾਈਮੂਸਾਏਲੀਯਾਹਸੁਲ੍ਹਾ
1ਵੇਖੋ, ਉਹ ਦਿਨ ਆਉਂਦਾ ਹੈ, ਜੋ ਤੰਦੂਰ ਵਾਂਗੂੰ ਸਾੜਨ ਵਾਲਾ ਹੈ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਉਹਨਾਂ ਲਈ ਟੁੰਡ-ਮੁੰਡ ਨਾ ਛੱਡੇਗਾ।
2ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ।
3ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।
4ਤੁਸੀਂ ਮੇਰੇ ਦਾਸ ਮੂਸਾ ਦੀ ਬਿਵਸਥਾ ਨੂੰ ਚੇਤੇ ਰੱਖੋ ਅਤੇ ਉਨ੍ਹਾਂ ਬਿਧੀਆਂ ਅਤੇ ਨਿਆਂਵਾਂ ਨੂੰ ਜਿਨ੍ਹਾਂ ਦਾ ਮੈਂ ਸਾਰੇ ਇਸਰਾਏਲ ਲਈ ਹੋਰੇਬ ਵਿੱਚ ਹੁਕਮ ਦਿੱਤਾ।
5ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭਿਆਨਕ ਦਿਨ ਆਵੇ
6ਉਹ ਪਿਤਾਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪਿਤਾਵਾਂ ਵੱਲ ਮੋੜੇਗਾ ਅਤੇ ਅਜਿਹਾ ਨਾ ਹੋਵੇ ਕਿ ਮੈਂ ਆਵਾਂ ਅਤੇ ਧਰਤੀ ਦਾ ਸੱਤਿਆਨਾਸ ਕਰਾਂ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.