Jonah kneels in prayer inside the shadowed great fish as seaweed and deep water surround him and warm light descends from above

ਯੂਨਾਹ 2

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਮੱਛੀ ਦੇ ਅੰਦਰੋਂ, ਯੂਨਾਹ ਡੂੰਘਾਈ ਵਿੱਚ ਡੁੱਬਣਾ, ਲਹਿਰਾਂ ਤੇ ਸਮੁੰਦਰੀ ਘਾਹ ਨਾਲ ਘਿਰਨਾ ਤੇ ਮੌਤ ਦੇ ਨੇੜੇ ਹੋਣਾ ਯਾਦ ਕਰਦਾ ਹੈ। ਉਹ ਯਹੋਵਾਹ ਨੂੰ ਯਾਦ ਕਰਦਾ ਤੇ ਮੰਦਰ ਵੱਲ ਪ੍ਰਾਰਥਨਾ ਕਰਦਾ, ਖ਼ਾਲੀ ਮੂਰਤੀਆਂ ਨੂੰ ਸਥਾਈ ਦਯਾ ਨਾਲ ਵਿਪਰੀਤ ਦਿਖਾਉਂਦਾ ਹੈ। ਯੂਨਾਹ ਧੰਨਵਾਦ ਦੀ ਸੁੱਖਣਾ ਲੈਂਦਾ, ਐਲਾਨਦਾ ਮੁਕਤੀ ਪਰਮੇਸ਼ੁਰ ਦੀ ਹੈ, ਤੇ ਛੱਡਿਆ ਜਾਂਦਾ ਹੈ।
ਪ੍ਰਾਰਥਨਾਛੁਟਕਾਰਾਧੰਨਵਾਦਮੁਕਤੀ
1ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚੋਂ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਸ ਤਰ੍ਹਾਂ ਪ੍ਰਾਰਥਨਾ ਕੀਤੀ, -
2“ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਅਵਾਜ਼ ਸੁਣੀ।”
3“ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।”
4ਤਦ ਮੈਂ ਕਿਹਾ, “ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ, ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਭਵਨ ਵੱਲ ਤੱਕਾਂਗਾ।
5“ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ, ਡੁੰਘਿਆਈ ਨੇ ਚੁਫ਼ੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲ ਮੇਰੇ ਸਿਰ ਉੱਤੇ ਲਪੇਟਿਆ ਗਿਆ!
6“ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ, ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ, ਪਰ ਹੇ ਯਹੋਵਾਹ! ਮੇਰੇ ਪਰਮੇਸ਼ੁਰ ਤੂੰ ਮੇਰੀ ਜਾਨ ਨੂੰ ਟੋਭੇ ਵਿੱਚੋਂ ਉੱਪਰ ਲਿਆਇਆ।
7“ਜਿਸ ਵੇਲੇ ਮੇਰਾ ਮਨ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਯਾਦ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ।
8“ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ, ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ।
9“ਪਰ ਮੈਂ ਉੱਚੀ ਆਵਾਜ਼ ਨਾਲ ਧੰਨਵਾਦ ਕਰਦੇ ਹੋਏ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਉਸ ਨੂੰ ਪੂਰੀ ਕਰਾਂਗਾ, ਬਚਾਉ ਯਹੋਵਾਹ ਵੱਲੋਂ ਹੀ ਹੈ।”
10ਤਦ ਯਹੋਵਾਹ ਨੇ ਮੱਛੀ ਨੂੰ ਆਗਿਆ ਦਿੱਤੀ ਅਤੇ ਉਸ ਨੇ ਯੂਨਾਹ ਨੂੰ ਸਮੁੰਦਰ ਦੇ ਕੰਢੇ ਉੱਤੇ ਉਗਲ ਦਿੱਤਾ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.