
ਅੱਯੂਬ 25
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਬਿਲਦਦ ਪਰਮੇਸ਼ੁਰ ਦੇ ਰਾਜ ਤੇ ਸਵਰਗ ਦੀਆਂ ਅਣਗਿਣਤ ਫ਼ੌਜਾਂ ਬਾਰੇ ਛੋਟਾ ਆਖ਼ਰੀ ਭਾਸ਼ਣ ਦਿੰਦਾ, ਜਿਹਨਾਂ ਸਾਹਮਣੇ ਉਚਾਈਆਂ ਵਿੱਚ ਸ਼ਾਂਤੀ ਸਥਾਪਿਤ ਹੈ। ਜੇ ਚੰਨ ਤੇ ਤਾਰੇ ਵੀ ਪਰਮੇਸ਼ੁਰ ਦੀ ਨਜ਼ਰ ਵਿੱਚ ਸ਼ੁੱਧ ਨਹੀਂ, ਉਹ ਪੁੱਛਦਾ, ਫਿਰ ਔਰਤ ਤੋਂ ਜਨਮਿਆ ਕੀੜਾ ਕਿਵੇਂ ਧਰਮੀ ਹੋ ਸਕਦਾ ਹੈ।
ਬਿਲਦਦਦੈਵੀ ਰਾਜਮਨੁੱਖੀ ਕਮਜ਼ੋਰੀਬ੍ਰਹਿਮੰਡ
1ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,
2“ਰਾਜ ਅਤੇ ਭੈਅ ਉਸ ਦੇ ਅੰਗ-ਸੰਗ ਹਨ, ਉਹ ਆਪਣੇ ਉੱਚਿਆਂ ਸਥਾਨਾਂ ਵਿੱਚ ਸੁੱਖ-ਸਾਂਦ ਕਾਇਮ ਕਰਦਾ ਹੈ।
3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ ਅਤੇ ਕੌਣ ਹੈ ਜਿਸ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ?
4ਫੇਰ ਮਨੁੱਖ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ, ਅਤੇ ਇਸਤਰੀ ਦੁਆਰਾ ਜੰਮਿਆ ਕਿਵੇਂ ਨਿਰਮਲ ਹੋ ਸਕਦਾ ਹੈ?
5ਵੇਖ, ਉਸ ਦੀ ਨਿਗਾਹ ਵਿੱਚ ਚੰਦ ਵਿੱਚ ਵੀ ਚਮਕ ਨਹੀਂ, ਅਤੇ ਤਾਰੇ ਵੀ ਨਿਰਮਲ ਨਹੀਂ ਠਹਿਰਦੇ।
6ਫੇਰ ਮਨੁੱਖ ਕੀ ਹੈ, ਜਿਹੜਾ ਕੀੜਾ ਹੀ ਹੈ, ਆਦਮੀ ਦਾ ਪੁੱਤਰ, ਜਿਹੜਾ ਕਿਰਮ ਹੀ ਹੈ?”
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.