A basket of ripe summer fruit sits beside merchants using false weights as poor families wait beneath a darkened midday sun

ਆਮੋਸ 8

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਗਰਮੀ ਦੇ ਫਲ ਦੀ ਟੋਕਰੀ ਦਰਸਾਉਂਦੀ ਹੈ ਕਿ ਇਸਰਾਏਲ ਦਾ ਅੰਤ ਪੱਕਾ ਹੋ ਚੁੱਕਾ ਹੈ। ਵਪਾਰੀ ਬੇਈਮਾਨ ਵਪਾਰ ਤੇ ਗ਼ਰੀਬ ਦੇ ਸ਼ੋਸ਼ਣ ਲਈ ਪਵਿੱਤਰ ਦਿਨਾਂ ਦੇ ਖ਼ਤਮ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਧਰਤੀ ਕੰਬੇਗੀ, ਦਿਨ ਹਨੇਰਾ ਹੋਵੇਗਾ, ਗੀਤ ਵਿਰਲਾਪ ਬਣਨਗੇ, ਤੇ ਲੋਕ ਬਚਨ ਭਾਲਦੇ ਭਟਕਣਗੇ ਜੋ ਉਹ ਲੱਭ ਨਹੀਂ ਸਕਣਗੇ ਹਨ।
ਪੱਕਾ ਨਿਆਂਬੇਈਮਾਨ ਵਪਾਰਹਨੇਰਾਬਚਨ ਦਾ ਕਾਲ
1ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ ਸੀ।
2ਉਸਨੇ ਪੁੱਛਿਆ, “ਆਮੋਸ ਤੂੰ ਕੀ ਵੇਖਦਾ ਹੈਂ?” ਮੈਂ ਉੱਤਰ ਦਿੱਤਾ, “ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ।” ਤਦ ਯਹੋਵਾਹ ਨੇ ਮੈਨੂੰ ਕਿਹਾ, “ਮੇਰੀ ਪਰਜਾ ਇਸਰਾਏਲ ਦਾ ਅੰਤ ਆ ਗਿਆ ਹੈ! ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।”
3ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ, ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!”
4“ਤੁਸੀਂ ਜੋ ਕੰਗਾਲਾਂ ਨੂੰ ਨਿਗਲਣਾ ਚਾਹੁੰਦੇ ਹੋ ਅਤੇ ਦੇਸ਼ ਦੇ ਨਿਮਰ ਲੋਕਾਂ ਨੂੰ ਨਾਸ ਕਰਨਾ ਚਾਹੁੰਦੇ ਹੋ,” ਸੁਣੋ!
5ਤੁਸੀਂ ਕਹਿੰਦੇ ਹੋ, “ਅਮੱਸਿਆ ਕਦੋਂ ਬੀਤੇਗੀ, ਤਾਂ ਜੋ ਅਸੀਂ ਅੰਨ ਵੇਚੀਏ? ਅਤੇ ਸਬਤ ਕਦੋਂ ਖ਼ਤਮ ਹੋਵੇਗਾ ਤਾਂ ਜੋ ਅਸੀਂ ਕਣਕ ਦੇ ਖੱਤੇ ਖੋਲ੍ਹੀਏ ਕਿ ਅਸੀਂ ਏਫਾਹ ਨੂੰ ਛੋਟਾ ਅਤੇ ਸ਼ਕੇਲ ਨੂੰ ਵੱਡਾ ਬਣਾਈਏ ਅਤੇ ਛਲ ਨਾਲ ਡੰਡੀ ਮਾਰੀਏ,
6ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ!”
7ਯਹੋਵਾਹ, ਜਿਸ ਤੇ ਯਾਕੂਬ ਨੂੰ ਘਮੰਡ ਕਰਨਾ ਚਾਹੀਦਾ ਹੈ, ਉਸ ਨੇ ਆਪਣੀ ਸਹੁੰ ਖਾਧੀ ਹੈ, “ਮੈਂ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ!
8ਕੀ ਦੇਸ਼ ਇਸ ਦੇ ਕਾਰਨ ਨਾ ਕੰਬੇਗਾ? ਕੀ ਉਸ ਦੇ ਸਾਰੇ ਵਾਸੀ ਸੋਗ ਨਾ ਕਰਨਗੇ? ਹਾਂ, ਇਹ ਸਾਰਾ ਦੇਸ਼ ਨਦੀ ਦੀ ਤਰ੍ਹਾਂ ਚੜ੍ਹੇਗਾ, ਜੋ ਉੱਛਲਦੀ ਹੈ ਅਤੇ ਫੇਰ ਉਤਰ ਜਾਂਦੀ ਹੈ? ਮਿਸਰ ਦੀ ਨੀਲ ਨਦੀ ਦੀ ਤਰ੍ਹਾਂ!”
9ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੈਂ ਸੂਰਜ ਨੂੰ ਭਰੀ ਦੁਪਹਿਰ ਨੂੰ ਲਾਹ ਦਿਆਂਗਾ ਅਤੇ ਦਿਨ-ਦਿਹਾੜੇ ਧਰਤੀ ਨੂੰ ਹਨ੍ਹੇਰਾ ਕਰ ਦਿਆਂਗਾ।
10ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵਿਰਲਾਪ ਵਿੱਚ ਬਦਲ ਦਿਆਂਗਾ। ਮੈਂ ਸਾਰਿਆਂ ਲੱਕਾਂ ਉੱਤੇ ਟਾਟ ਬੰਨ੍ਹਾਵਾਂਗਾ ਅਤੇ ਹਰੇਕ ਸਿਰ ਨੂੰ ਗੰਜਾ ਕਰਾਂਗਾ। ਮੈਂ ਉਸ ਦਿਨ ਅਜਿਹਾ ਵਿਰਲਾਪ ਕਰਾਵਾਂਗਾ ਜਿਵੇਂ ਇਕਲੌਤੇ ਲਈ ਹੁੰਦਾ ਹੈ ਅਤੇ ਉਸ ਦਾ ਅੰਤ ਭੈੜੇ ਦਿਨ ਜਿਹਾ ਹੋਵੇਗਾ।”
11“ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਉਹ ਦਿਨ ਆਉਂਦੇ ਹਨ ਜਦ ਮੈਂ ਇਸ ਦੇਸ਼ ਵਿੱਚ ਕਾਲ ਭੇਜਾਂਗਾ, ਰੋਟੀ ਦਾ ਕਾਲ ਨਹੀਂ ਅਤੇ ਨਾ ਹੀ ਪਾਣੀ ਦੀ ਪਿਆਸ ਦਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ਕਾਲ ਹੋਵੇਗਾ।
12ਲੋਕ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਉਹ ਯਹੋਵਾਹ ਦੀ ਬਾਣੀ ਨੂੰ ਭਾਲਣ ਲਈ ਇੱਧਰ-ਉੱਧਰ ਮਾਰੇ-ਮਾਰੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ।
13“ਉਸ ਦਿਨ ਸੋਹਣੀਆਂ ਕੁਆਰੀਆਂ ਅਤੇ ਤਗੜੇ ਜੁਆਨ ਪਿਆਸ ਦੇ ਕਾਰਨ ਬੇਸੁਰਤ ਹੋ ਜਾਣਗੇ!
14ਉਹ ਲੋਕ ਜੋ ਸਾਮਰਿਯਾ ਦੀ ਅਸ਼ਮਾਹ ਦੀ ਸਹੁੰ ਖਾਂਦੇ ਹਨ ਅਤੇ ਕਹਿੰਦੇ ਹਨ, ਹੇ ਦਾਨ, ਤੇਰੇ ਜੀਵਨ ਦੀ ਸਹੁੰ, ਅਤੇ ਬਏਰਸ਼ਬਾ ਦੇ ਰਾਹ ਦੀ ਸਹੁੰ, ਉਹ ਸਾਰੇ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ!”

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.